Live Khabar

Sach Ki Aawaaz

ਚੰਡੀਗੜ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ

Spread the love

ਚਡੀਗੜ੍ਹ: ਅੱਜ ਚੰਡੀਗੜ੍ਹ ਪੁਲਿਸ ਵਿਰੁੱਧ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਦਰਸ਼ਨ ਕੀਤਾ ਇਹ ਸੰਸਥਾਵਾਂ ਸਨ ਪੰਜਾਬ ਏਜੰਡਾ ਫੋਰਮ, ਪੰਜਾਬ ਅਗੇਂਸਟ ਕਰਪਸ਼ਨ, ਬੀਕੇਯੂ ਭੁਪਿੰਦਰ ਮਾਨ ਗਰੁੱਪ, ਬੀਕੇਯੂ ਕ੍ਰਾਂਤੀਕਾਰੀ, ਵਿਜਲੈਂਟ ਸਿਟੀਜਨ ਗਰੁੱਪ, ਇਮਪਲੋਈਜ ਫਰੰਟ ਇਹਨਾਂ ਨੇ ਇੱਕ ਮੰਗ ਪੱਤਰ ਚੰਡੀਗੜ੍ਹ ਪੁਲਿਸ ਦੀ ਡੀਐਸਪੀ ਪਲਕ ਗੋਇਲ ਨੂੰ ਦਿੱਤਾ ਜਿਸ ਦੇ ਵਿੱਚ ਛੇ ਮੁੱਖ ਤੌਰ ਤੇ ਮੰਗਾਂ ਲਿਖੀਆਂ ਗਈਆਂ ਸੀ ਕਿ 28 ਦਸਬਰ 23 ਨੂੰ ਪੱਤਰਕਾਰ ਵਿਭਾਗ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਦੇ ਵਿਦਿਆਰਥੀਆਂ ਤੇ ਹੋਏ ਹਮਲੇ ਬਾਰੇ ਪਰਚਾ ਦਰਜ ਕਰਕੇ ਹਮਲਾਵਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਕਾਰ ਜਬਤ ਕੀਤੀ ਜਾਵੇ। ਜਿਹੜੇ ਪੁਲਿਸ ਅਫਸਰਾਂ ਨੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਮੁਅਤਲ ਕੀਤਾ ਜਾਵੇ। ਮਾਮਲੇ ਦੇ ਵਿੱਚ ਚਲਾਨ ਅਦਾਲਤ ਦੇ ਵਿੱਚ ਨਿਰਧਾਰਿਤ ਸਮੇਂ ਦੇ ਵਿੱਚ ਪੇਸ਼ ਕੀਤਾ ਜਾਵੇ ਐਸਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਦੀ ਜਵਾਬਤਲਬੀ ਕੀਤੀ ਜਾਵੇ ਕਿ ਉਹ ਪੱਤਰਕਾਰਾਂਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ। ਇਸਦੇ ਨਾਲ਼ ਹੀ ਇਹ ਮੰਗ ਵੀ ਕੀਤੀ ਕਿ ਦੋਸੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਜਖਮੀ ਹੋਏ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਮੈਮੋਰੰਡਮ ਤੋਂ ਇਲਾਵਾ ਹਾਜ਼ਰ ਆਗੂਆਂ ਅਤੇ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਦਾਉ ਨੇ ਚੰਡੀਗੜ੍ਹ ਪੁਲਿਸ ਤੇ ਆਰੋਪ ਲਗਾਏ ਕਿ ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਠੋਰੀਆਂ ਜਿਆਦਾ ਵੱਧ ਗਈਆਂ ਹਨ ਤੇ ਬਹੁਤੀ ਵਾਰ ਠੱਗ ਟਰੈਵਲ ਏਜੈਂਟਾਂ ਨੂੰ ਪੁਲਿਸ ਮਿਲੀ ਭੁਗਤ ਕਰਕੇ ਪੀੜਿਤ ਲੋਕਾਂ ਨੂੰ ਦਬਕਾਉਂਦੀ ਹੈ ਅਤੇ ਕਾਰਵਾਈ ਨਹੀਂ ਕਰਦੀ। ਉਹਨਾਂ ਇਲਜ਼ਾਮ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਸੈਕਟਰ 17 ਦੇ ਇੱਕ ਟਰੈਵਲ ਏਜੰਟ ਦੇ ਖਿਲਾਫ ਕੁਝ ਮੀਡੀਆ ਵਾਲਿਆਂ ਨੇ ਮਾਮਲੇ ਹਾਈਲਾਈਟ ਕਰਕੇ ਪਰਚੇ ਦਰਜ ਕਰਵਾਏ ਸਨ ਜਿਸ ਕਾਰਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜਿਸਦੀ ਖੁੰਦਕ ਵਜੋਂ ਮਾਮਲੇ ਨੂੰ ਉਜਾਗਰ ਕਰਨ ਵਾਲੇ ਪੱਤਰਕਾਰ ਤੇ ਹਮਲੇ ਹੋਏ ਅਤੇ ਉਸਦੇ ਘਰ ਤੋੜਭੰਨ ਕੀਤੀ ਗਈ। ਜਿਸਦੀ ਸਿਕਾਇਤ ਵੀ ਕੁੱਝ ਮਹੀਨੇ ਪਹਿਲਾਂ ਪੁਲਿਸ ਨੂੰ ਦਿੱਤੀ ਗਈ ਸੀ। ਉਦੋਂ ਪੱਤਰਕਾਰਾਂ ਦੇ ਵਫਦ ਅਤੇ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਵੱਲੋਂ ਇਹ ਮਾਮਲਾ ਐਸਐਸਪੀ ਨਾਲ ਮੀਟਿੰਗ ਕਰਕੇ ਧਿਆਨ ਵਿੱਚ ਲਿਆਉਂਦਾ ਗਿਆ ਸੀ ਅਤੇ ਉਹਨਾਂ ਨੂੰ ਵੀ ਸਿਕਾਇਤ ਦਿੱਤੀ ਗਈ ਸੀ ਪ੍ਰੰਤੂ ਫਿਰ ਵੀ ਚੰਡੀਗੜ੍ਹ ਪੁਲਿਸ ਨੇ ਦੋਸੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਥਾਂ ਪੱਤਰਕਾਰ ਤੇ ਹੀ ਝੂਠੇ ਇਲਜ਼ਾਮ ਲਗਾ ਕੇ ਸਿਕਾਇਤ ਨੂੰ ਬੰਦ ਕਰ ਦਿੱਤਾ ਹੈ। ਆਗੂਆਂ ਨੇ ਪੁਲਿਸ ਤੇ ਇਲਜਾਮ ਲਗਾਇਆ ਕਿ
ਚੰਡੀਗੜ੍ਹ ਦਾ ਸੈਕਟਰ 17,34,42 ਅਤੇ 43 ਆਦਿ ਵਿੱਚ ਵਿਦੇਸ਼ ਭੇਜਣ ਵਾਲੇ ਠੱਗ ਏਜੈਂਟਾਂ ਦਾ ਗੜ ਬਣਿਆ ਹੋਇਆ ਹੈ। ਹੇਠਲੇ ਪੱਧਰ ਤੇ ਪੁਲਿਸ ਨਾਲ ਟਰੈਵਲ ਏਜੰਟਾਂ ਦੀ ਪੂਰੀ ਸੈਟਿੰਗ ਹੈ ਜਿਸ ਕਾਰਨ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਅਤੇ ਨਾ ਹੀ ਟਰੈਵਲ ਏਜੈਂਟਾਂ ਦੇ ਦਫਤਰਾਂ ਦੇ ਬਾਹਰ ਪੀੜਿਤਾਂ ਨੂੰ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੱਤਾ ਜਾਂਦਾ ਹੈ ਉਲਟਾ ਪੁਲਿਸ ਪੀੜੀਤਾਂ ਨੂੰ ਦਬਕਾ ਕੇ ਠੱਗ ਟਰੈਵਲ ਏਜੈਂਟੇ ਦੇ ਹੱਕ ਵਿੱਚ ਸਮਝੌਤੇ ਕਰਵਾ ਲੈਂਦੀ ਹੈ। ਸਤਨਾਮ ਦਾਊਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਦੇ ਠੱਗ ਟਰੈਵਲ ਏਜੰਟਾਂ ਖਿਲਾਫ਼ ਪ੍ਰਾਪਤ ਹੋਇਆ ਸਾਰੀਆਂ ਸਿਕਾਇਤਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਏਜੰਟਾਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਮਝੌਤੇ ਕਰ ਲਏ ਹਨ ਉਹਨਾਂ ਸਾਰੇ ਏਜੰਟਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਉਹਨਾਂ ਦੇ ਨਾਮ ਜਨਤਕ ਕੀਤੇ ਜਾਣ ਤਾਂ ਕੇ ਲੋਕ ਉਹਨਾਂ ਦੇ ਜਾਲ ਵਿੱਚ ਫਸ ਕੇ ਆਪਣੀ ਲੁੱਟ ਨਾ ਕਰਵਉਣ

About The Author


Spread the love